Siva
- Feb 19
- 1 min read
Mera Siva mainu udeekda ae
Mainu na fad
Hun jaan de maa
Mera Siva mainu udeekda ae
Bachpan toh ajj tak
Sab yaad ae mainu
Tera pyaar
Tera dulaar
Tera mainu kutna
Phir aap hi rusna
Main manauna
Tera choori kut mainu Khawauna
Mera ghar chad jaana
Tera mainu vapas bulaun di zid nu farmana
Tainu rondi nu sun main vi ro paina maa
Le aa gayan, Hun na ro
Hun bas vi kar
Mainu na fad
Hun jaan vi de maa
Mera Siva mainu udeekda ae
Mera Siva mainu udeekda ae
-kirat
ਮੇਰਾ ਸਿਵਾ ਮੈਨੂੰ ਉਡੀਕਦਾ ਏ
ਮੈਨੂੰ ਨਾ ਫੜ
ਹੁਣ ਜਾਣ ਦੇ ਮਾਂ
ਮੇਰਾ ਸਿਵਾ ਮੈਨੂੰ ਉਡੀਕਦਾ ਏ
ਬਚਪਨ ਤੋਂ ਅੱਜ ਤੱਕ
ਸਭ ਯਾਦ ਏ ਮੈਨੂੰ
ਤੇਰਾ ਪਿਆਰ
ਤੇਰਾ ਦੁਲਾਰ
ਤੇਰਾ ਮੈਨੂੰ ਕੁੱਟਣਾ
ਫਿਰ ਆਪ ਹੀ ਰੁੱਸਣਾ
ਮੈਂ ਮਨਾਉਣਾ
ਤੇਰਾ ਚੂਰੀ ਕੁੱਟ ਮੈਨੂੰ ਖਵਾਉਣਾ
ਮੇਰਾ ਘਰ ਛੱਡ ਜਾਣਾ
ਤੇਰਾ ਮੈਨੂੰ ਵਾਪਸ ਬੁਲਾਉਣ ਦੀ ਜ਼ਿੱਦ ਨੂੰ ਫਰਮਾਉਣਾ
ਤੈਨੂੰ ਰੋਂਦੀ ਨੂੰ ਸੁਣ ਮੈਂ ਵੀ ਰੋ ਪੈਂਨਾ ਮਾਂ
ਲੈ ਆ ਗਿਆ ਹਾਂ, ਹੁਣ ਨਾ ਰੋ
ਹੁਣ ਬੱਸ ਵੀ ਕਰ
ਮੈਨੂੰ ਨਾ ਫੜ
ਹੁਣ ਜਾਣ ਵੀ ਦੇ ਮਾਂ
ਮੇਰਾ ਸਿਵਾ ਮੈਨੂੰ ਉਡੀਕਦਾ ਏ
ਮੇਰਾ ਸਿਵਾ ਮੈਨੂੰ ਉਡੀਕਦਾ ਏ
-ਕੀਰਤ

Comments