Main rok na paaya | ਮੈਂ ਰੋਕ ਨਾ ਪਾਇਆ
- Jan 25
- 1 min read
O jaandi jaandi chali gyi
Main rok na paaya
Buhe saare bhed gyi
Main rok na paaya
Mera injar pinjar ched gyi
Main rok na paaya
Bin dasyan sab kuj das gyi
Main rok na paaya
Neevi pa ke has gyi
Main rok na paaya
Tainu hundya vekh ke nas gyi
Main rok na paaya
Khaure kehde kanjare des gyi
Main rok na paaya
Mere pathar nu la thes gyi
Main rok na paaya
Mere andri la ke agg gyi
Main rok na paaya
Jaandi jaandi chali gyi
Kirat rok na paaya
ਓ ਜਾਂਦੀ ਜਾਂਦੀ ਚਲੀ ਗਈ
ਮੈਂ ਰੋਕ ਨਾ ਪਾਇਆ
ਬੂਹੇ ਸਾਰੇ ਭੇੜ ਗਈ
ਮੈਂ ਰੋਕ ਨਾ ਪਾਇਆ
ਮੇਰਾ ਇੰਜਰ ਪਿੰਜਰ ਛੇਦ ਗਈ
ਮੈਂ ਰੋਕ ਨਾ ਪਾਇਆ
ਬਿਨ ਦੱਸਿਆਂ ਸਭ ਕੁਝ ਦੱਸ ਗਈ
ਮੈਂ ਰੋਕ ਨਾ ਪਾਇਆ
ਨੀਵੀ ਪਾ ਕੇ ਹੱਸ ਗਈ
ਮੈਂ ਰੋਕ ਨਾ ਪਾਇਆ
ਤੈਨੂੰ ਹੁੰਦਿਆਂ ਵੇਖ ਕੇ ਨੱਸ ਗਈ
ਮੈਂ ਰੋਕ ਨਾ ਪਾਇਆ
ਖੌਰੇ ਕਿਹੜੇ ਕੰਜਰੇ ਦੇਸ ਗਈ
ਮੈਂ ਰੋਕ ਨਾ ਪਾਇਆ
ਮੇਰੇ ਪੱਥਰ ਨੂੰ ਲਾ ਥੇਸ ਗਈ
ਮੈਂ ਰੋਕ ਨਾ ਪਾਇਆ
ਮੇਰੇ ਅੰਦਰਿ ਲਾ ਕੇ ਅੱਗ ਗਈ
ਮੈਂ ਰੋਕ ਨਾ ਪਾਇਆ
ਜਾਂਦੀ ਜਾਂਦੀ ਚਲੀ ਗਈ
ਕੀਰਤ ਰੋਕ ਨਾ ਪਾਇਆ

Comments